UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਖਾਸ ਖਬਰ

 

 

ਸ੍ਰੀ ਗੁਰੂ ਕਬੀਰ ਜੀ ਦਾ ਜਨਮ ਦਿਨ ਸਮਾਗਮ ਕਰਵਾਇਆ ਗਿਆ

੨੦-੦੭-੨੦੧੦ (ਖੁਰਾਲਗੜ)  ਆਲ ਇੰਡੀਆ ਆਦਿ ਧਰਮ ਮਿਸ਼ਨ ਦੀ ਤਰਫੋਂ ਸ੍ਰੀ ਗੁਰੂ ਕਬੀਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ, ਸ੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੇ ਇਤਹਾਸਿਕ ਸਥਾਨ, ਚਰਨ ਛੋਹ ਗੰਗਾ (ਅੰਮ੍ਰਿਤ ਕੁੰਡ) ਖੁਰਾਲਗੜ ਵਿਖੇ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਈਆਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਕਬੀਰ ਜੀ ਮਹਾਰਾਜ ਦੀ ਜੀਵਨੀ ਅਤੇ ਬਾਣੀ ਦਾ ਪ੍ਰਚਾਰ ਸੰਤ ਮਹਾਂਪੁਰਸ਼ਾ ਨੇ ਕੀਤਾ ਜਿਹਨਾਂ ਵਿੱਚ ਕਬੀਰ ਪੰਥੀ ਸੰਸਥਾਵਾਂ ਨੇ ਉਚੇਚੇ ਤੌਰ ਤੇ ਭਾਗ ਲਿਆ ਅਤੇ ਸੰਗਤਾਂ ਨੂੰ ਸਤਿਗੁਰਾਂ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ ਇਨ੍ਹਾਂ ਤੋਂ ਇਲਾਵਾ ਸੰਤ ਸਰਵਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਟਹਿਲ ਦਾਸ ਜੀ ਸਲੇਮ ਟਾਬਰੀ, ਪ੍ਰਚਾਰਕ ਸ੍ਰੀ ਗੁਰੁ ਰਵਿਦਾਸ ਸਾਧੂ ਸੰਪ੍ਰਸਇ ਪੰਜਾਬ (ਰਜਿ), ਸੰਤ ਜਸਵਿੰਦਰ ਸਿੰਘ ਜੀ ਡਾਂਡੀਆਂ ਵਾਲੇ, ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲੇ, ਸੰਤ ਪ੍ਰਿਤਪਾਲ ਸਿੰਘ ਜੀ ਜਗਤਪੁਰ ਬਘੌਰਾ ਵਾਲੇ, ਸੰਤ ਹਰੀ ਸਿੰਘ ਜੀ ਡਾਂਡੀਆਂ ਵਾਲੇ, ਸੰਤ ਸਤਨਾ ਦਾਸ ਡੇਰਾ ਖੰਨੀ, ਸੰਤ ਕਿਸ਼ੋਰ ਨੰਦ ਜੀ ਕੁੱਕੜਾਂ, ਸੰਤ ਟਹਿਲਦਾਸ ਜੀ ਡੇਰਾ ਖੇੜਾ ਨੰਗਲ, ਸੰਤ ਕੁਲਵੰਤ ਰਾਮ ਡੇਰਾ ਭਰੋਮਜਾਰਾ, ਸੰਤ ਕੁਲਵੰਤ ਸਿੰਘ ਜੀ ਸੰਧਵਾਂ, ਸੰਤ ਸਰਵਣ ਦਾਸ ਜੀ ਬਾਹੜੋਵਾਲ, ਸੰਤ ਰਾਮਪਾਲ ਜੀ ਮਲੇਰਕੋਟਲਾ, ਸੰਤ ਰਵੀਚਰਨ ਦਾਸ ਜੀ, ਸੰਤ ਹਾਕਮ ਦਾਸ ਸੰਧਵਾਂ, ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਬਖਸੀਸ ਸਿੰਘ ਜੀ ਨਡਾਲੋਂ, ਸੰਤ ਕੁਲਦੀਪ ਦਾਸ ਮਾਣਕਾਂ ਅਤੇ ਸੰਤ ਕਿਸ਼ਨ ਦਾਸ ਜੀ ਨੇ ਪ੍ਰਵਚਨ ਕੀਤੇ ਇਸ ਮੌਕੇ ਪ੍ਰਬੰਧਕਾਂ ਵਿੱਚੋਂ ਪ੍ਰਧਾਨ ਸਤਵਿੰਦਰਜੀਤ ਸਿੰਘ ਹੀਰਾ ਜੀ ਨੇ ਆਏ ਹੋਏ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ ਇਸ ਸਮੇ ਗਿਆਨ ਗੰਗੜ ਹਜੂਰੀ ਜਥੇ ਨੇ ਆਦਿ ਧਰਮ ਮਿਸ਼ਨ ਬਾਰੇ ਵਿਸਥਾਰ ਪੂਰਵਕ ਪ੍ਰਵਚਨ ਕੀਤਾ ਆਏ ਹੋਏ ਕੌਂਸਲਰ ਤਰਸੇਮ ਸਿੰਘ ਭਿੰਡਰ ਅਤੇ ਸ੍ਰੀ ਗੁਰਪ੍ਰੀਤ ਗੋਰਾ ਕੋਂਸਲਰ ਨੂੰ ਸ੍ਰੀ ਬਾਬੂ ਰਾਮ ਰਤਨ, ਬਾਬੂ ਗਿਰਧਾਰੀ ਲਾਲ, ਓਮ ਪ੍ਰਕਾਸ਼ ਜੀ, ਪ੍ਰਮਜੀਤ ਬੱਧਣ ਦਿੱਲੀ, ਸੁਰਿੰਦਰ ਸ਼ਿੰਦਾ, ਪ੍ਰੋ: ਲਾਲ ਸਿੰਘ, ਤੋਤਾ ਰਾਮ ਚੇਅਰਮੈਨ, ਸੂਬੇਦਾਰ ਰਾਮਆਸਰਾ ਨੇ ਮਿਲਕੇ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਸ੍ਰੀ ਨਿਰਪਿੰਦਰ ਸਿੰਘ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਸਰਪੰਚ ਅਮਰਨਾਥ, ਬਲਵੀਰ ਧਾਂਦਰਾ ਜਨਰਲ ਸਕ੍ਨਤਰ, ਰਾਜਾ ਬੋਪਾਰਾਏ ਪ੍ਰੈਸ ਸਕੱਤਰ, ਵੀਰੂ ਰਾਮ ਵਾਈਸ ਪ੍ਰਧਾਨ, ਬੀਬੀ ਪ੍ਰਕਾਸ਼ ਕੌਰ, ਜ਼ਿਲਾ ਪ੍ਰਧਾਨ ਲੁਧਿਆਣਾ ਬਲਵੀਰ ਮਹੇ, ਬਿੰਦਰ ਸੀੜਾ, ਦਿਆਲ ਚੰਦ, ਕਿਸ਼ਨ ਦਾਸ ਹੀਰਾ, ਬ੍ਨਿਟੂ ਬੰਗਾ, ਸੱਤਪਾਲ ਢੰਡਾ, ਅਸ਼ੋਕ ਭੱਟੀ, ਵਿਜੇ ਮਹੇ, ਨਰਿੰਦਰ, ਰਾਕੇਸ਼ ਕੁਮਾਰ, ਅਵਤਾਰ ਸਿੰਘ ਤਾਰੀ, ਵਿਨੇ, ਦੀਪਕ ਕੁਮਾਰ, ਆਦਿਭਾਰਤੀ ਦਰਸ਼ਣ ਸਿੰਘ, ਜਰਨੈਲ ਸਿੰਘ, ਜੋਨ ਗੰਗੜ, ਰਾਕੇਸ਼ ਜੱਖੂ, ਬਬਲੂ, ਵੀਰਪਾਲ ਘੇੜਾ, ਸੋਮਨਾਥ, ਬੰਟੀ ਮੈਹਰਾ, ਦੀਵਾਨ ਚੰਦ ਢੰਡਾ, ਸਿਮਰ ਚੰਦ ਜੋਸ਼ੀਲਾ ਅਤੇ ਹੋਰ ਅਹੁਦੇਦਾਰਾਂ ਨੇ ਭਾਗ ਲਿਆ ਗੁਰੁ ਦਾ ਲੰਗਰ ਅਤੁੱਟ ਵਰਤਿਆ ।  ਰੂਪ ਸਿੱਧੂ